ਕੀ ਤੁਸੀ ਟੂਰਿਸਟ ਵੀਜ਼ਾ ਅਪਲਾਈ ਕਰਨ ਤੋ ਬਾਅਦ, ਫਾਇਲ ਦੇ ਨਤੀਜੇ ਦਾ ਇੰਤਜਾਰ ਕਰ ਰਹੇ ਹੋ ?
ਅਸੀ ਸਮਝ ਸਕਦੇ ਹਾ, ਕਿ ਇਮੀਗਰੇਸ਼ਨ ਫਾਇਲ ਲਗਾਉਣ ਤੋ ਬਾਅਦ ਹਰ ਦਿਨ ਫਾਇਲ ਦੇ ਨਤੀਜੇ ਦਾ ਇੰਤਜਾਰ ਰਹਿੰਦਾ ਹੈ ਤੇ ਡਰ ਵੀ ਹੁੰਦਾ ਕੀ ਨਤੀਜਾ ਕੀ ਆਉਗਾ।
ਤੁਸੀ ਬਿਲਕੁੱਲ ਸਹੀ ਪੇਜ ਤੇ ਆਏ ਹੋ। ਇਸ ਪੇਜ ਤੇ ਤੁਸੀ ਟੂਰਿਸਟ ਵੀਜ਼ਾ ਦੇ ਸਮੇ ਦੇ ਨਾਲ ਟੂਰਿਸਟ ਵੀਜ਼ਾ ਦੀ ਪੂਰੀ ਜਾਣਕਾਰੀ ਵੀ ਪੜੋਗੇ।
ਕੀ ਤੁਸੀ ਟੂਰਿਸਟ ਵੀਜ਼ਾ, ਕੈਨੇਡਾ ਤੋ ਬਾਹਰ ਕਿਸੇ ਹੋਰ ਦੇਸ ਤੋ ਅਪਲਾਈ ਕੀਤਾ ਹੈ?
ਕੈਨੇਡਾ ਸਰਕਾਰ ਦੀ ਵੈੱਬਸਾਈਟ ਦੇ ਅਨੁਸਾਰ, ਭਾਰਤ ਤੋਂ ਪੂਰੀ ਫਾਇਲ ਲਗਾਉਣ ਤੇ ਲਗਭਗ 94 ਦਿਨਾਂ ਵਿੱਚ ਟੂਰਿਸਟ ਵੀਜ਼ਾ ਫਾਈਲ ਪ੍ਰਕਿਰਿਆ ਪੂਰੀ ਕਰਕੇ ਨਤੀਜਾ ਦਿੱਤਾ ਜਾਦਾ ਹੈ।
ਪਰ ਇਹ 94 ਦਿਨਾਂ ਦੇ ਸਮੇ ਵਿਚ ਫਾਇਲ, ਐਪਲੀਕੇਸ਼ਨ ਸੈਂਟਰ ਤੱਕ ਭੇਜਣ ਦਾ ਸਮਾ ਸ਼ਾਮਿਲ ਨਹੀ ਕੀਤਾ ਜਾਦਾ। ਤੇ ਨਾ ਹੀ ਬਾਇਓਮੈਟ੍ਰਿਕਸ ਦੇਣ ਤੇ ਲੱਗਣ ਵਾਲਾ ਸਮਾ ਸ਼ਾਮਿਲ ਕੀਤਾ ਜਾਦਾ ਹੈ।
ਤੁਹਾਡੀ ਫਾਇਲ ਤੇ ਪ੍ਰੋਸੈਸਿੰਗ ਸਮਾਂ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੁਹਾਡੀ ਪੂਰੀ ਅਰਜ਼ੀ ਐਪਲੀਕੇਸ਼ਨ ਸੈਂਟਰ ਵਿਚ ਅਧਿਕਾਰੀ ਕੋਲ ਪਹੁੰਚਦੀ ਹੈ ਅਤੇ ਜਦੋਂ ਅਧਿਕਾਰੀ ਕੋਈ ਫੈਸਲਾ ਦਿੰਦਾ ਹੈ ਤਾਂ ਪ੍ਰੋਸੈਸਿੰਗ ਸਮਾਂ ਸਮਾਪਤ ਹੁੰਦਾ ਹੈ।
ਤੇ ਪ੍ਰੋਸੈਸਿੰਗ ਸਮਾਂ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਐਪਲੀਕੇਸ਼ਨ ਸੈਂਟਰ ਵਿਚ ਕਿੰਨੀਆਂ ਅਰਜ਼ੀਆਂ ਪ੍ਰੋਸੈਸਿੰਗ ਲਈ ਆਇਆ ਹਨ ਜਾਂ ਫਿਰ ਤੁਹਾਡੀ ਫਾਇਲ ਕਿੰਨੀ ਗੁੰਝਲਦਾਰ ਹੈ।
ਤੇ ਕੈਨੇਡਾ ਸਰਕਾਰ ਦੀ ਵੈੱਬਸਾਈਟ ਤੇ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਡੀ ਫਾਇਲ ਪ੍ਰੋਸੈਸਿੰਗ ਵਿੱਚ ਦੇਰੀ ਹੋ ਸਕਦੀ ਹੈ ਜਾਂ ਇਹ ਪੂਰੀ ਨਾ ਹੋਣ ‘ਤੇ ਵਾਪਸ ਕੀਤੀ ਜਾ ਸਕਦੀ ਹੈ।
ਕੀ ਤੁਸੀ ਟੂਰਿਸਟ ਵੀਜ਼ਾ ਕੈਨੇਡਾ ਤੋ ਹੀ ਅਪਲਾਈ ਕੀਤਾ ਹੈ?
ਕੈਨੇਡਾ ਸਰਕਾਰ ਦੀ ਵੈੱਬਸਾਈਟ ਦੇ ਅਨੁਸਾਰ, ਕੈਨੇਡਾ ਤੋਂ ਪੂਰੀ ਫਾਇਲ ਲਗਾਉਣ ਤੇ ਲਗਭਗ 27 ਦਿਨਾਂ ਵਿੱਚ ਟੂਰਿਸਟ ਵੀਜ਼ਾ ਫਾਈਲ ਪ੍ਰਕਿਰਿਆ ਪੂਰੀ ਕਰਕੇ ਨਤੀਜਾ ਦਿੱਤਾ ਜਾਦਾ ਹੈ।
ਪਰ ਇਹ 27 ਦਿਨਾਂ ਦੇ ਸਮੇ ਵਿਚ ਬਾਇਓਮੈਟ੍ਰਿਕਸ ਦੇਣ ਤੇ ਲੱਗਣ ਵਾਲਾ ਸਮਾ ਸ਼ਾਮਿਲ ਨਹੀ ਕੀਤਾ ਜਾਦਾ । ਤੇ ਨਾ ਹੀ ਪਾਸਪੋਰਟ ਭੇਜਣ ਅਤੇ ਵੀਜ਼ਾ ਲਗਾ ਕੇ ਵਾਪੀਸ ਭੇਜਣ ਦਾ ਸਮਾ ਸ਼ਾਮਿਲ ਕੀਤਾ ਜਾਦਾ।
ਤੁਹਾਡੀ ਫਾਇਲ ਤੇ ਪ੍ਰੋਸੈਸਿੰਗ ਸਮਾਂ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ ਜਦੋਂ ਤੁਹਾਡੀ ਪੂਰੀ ਅਰਜ਼ੀ ਐਪਲੀਕੇਸ਼ਨ ਸੈਂਟਰ ਵਿਚ ਅਧਿਕਾਰੀ ਕੋਲ ਪਹੁੰਚਦੀ ਹੈ ਅਤੇ ਜਦੋਂ ਅਧਿਕਾਰੀ ਕੋਈ ਫੈਸਲਾ ਦਿੰਦਾ ਹੈ ਤਾਂ ਪ੍ਰੋਸੈਸਿੰਗ ਸਮਾਂ ਸਮਾਪਤ ਹੁੰਦਾ ਹੈ।
ਤੇ ਪ੍ਰੋਸੈਸਿੰਗ ਸਮਾਂ ਇਸ ਗੱਲ ‘ਤੇ ਵੀ ਨਿਰਭਰ ਕਰਦਾ ਹੈ ਕਿ ਐਪਲੀਕੇਸ਼ਨ ਸੈਂਟਰ ਵਿਚ ਕਿੰਨੀਆਂ ਅਰਜ਼ੀਆਂ ਪ੍ਰੋਸੈਸਿੰਗ ਲਈ ਆਇਆ ਹਨ ਜਾਂ ਫਿਰ ਤੁਹਾਡੀ ਫਾਇਲ ਕਿੰਨੀ ਗੁੰਝਲਦਾਰ ਹੈ।
ਤੇ ਕੈਨੇਡਾ ਸਰਕਾਰ ਦੀ ਵੈੱਬਸਾਈਟ ਤੇ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਡੀ ਫਾਇਲ ਪ੍ਰੋਸੈਸਿੰਗ ਵਿੱਚ ਦੇਰੀ ਹੋ ਸਕਦੀ ਹੈ ਜਾਂ ਇਹ ਪੂਰੀ ਨਾ ਹੋਣ ‘ਤੇ ਵਾਪਸ ਕੀਤੀ ਜਾ ਸਕਦੀ ਹੈ।
Note: ਸਮੇ ਦੇ ਅਨੁਸਾਰ ਕੈਨੇਡਾ ਸਰਕਾਰ ਵੱਲੋ ਟੂਰਿਸਟ ਵੀਜ਼ਾ ਦਾ ਪ੍ਰੋਸੈਸਿੰਗ ਸਮਾਂ ਬਦਲਇਆ ਜਾਦਾ ਹੈ ਤਾ ਤੁਸੀ ਨਾਲ ਕੈਨੇਡਾ ਸਰਕਾਰ ਦੀ ਵੈੱਬਸਾਈਟ ਵੀ ਚੈੱਕ ਕਰਦੇ ਰਹੋ।
ਟੂਰਿਸਟ ਵੀਜ਼ਾ ਜਾ ਵਿਜ਼ਟਰ ਵੀਜ਼ਾ ਕੀ ਹੈ ?
ਵਿਜ਼ਟਰ ਵੀਜ਼ਾ ਜਾ ਟੂਰਿਸਟ ਵੀਜ਼ਾ ਇੱਕ ਅਧਿਕਾਰਤ ਦਸਤਾਵੇਜ਼ ਹੈ ਜੋ ਕੀ ਤੁਹਾਡੇ ਪਾਸਪੋਰਟ ਵਿੱਚ ਚਿਪਕਾਇਆ ਜਾਂਦਾ ਤੇ ਇਸ ਨਾਲ ਫਿਰ ਤੁਸੀਂ ਕੈਨੇਡਾ ਵਿੱਚ ਦਾਖਲ ਹੋ ਸਕਦੇ ਹੋ।
ਟੂਰਿਸਟ ਵੀਜ਼ਾ ਜਾ ਵਿਜ਼ਟਰ ਵੀਜ਼ਾ ਨਾਲ ਤੁਸੀ ਕਿੰਨਾ ਸਮਾ ਕੈਨੇਡਾ ਰਹਿ ਸਕਦੇ ਹੋ?
ਕੈਨੇਡਾ ਦੇ ਬਾਰਡਰ ਤੇ ਪੋਰਟ ਆਫ਼ ਐਂਟਰੀ ਤੇ ਬਾਰਡਰ ਸਰਵਿਸਿਜ਼ ਅਫਸਰ ਤੁਹਾਨੂੰ 6 ਮਹੀਨਿਆਂ ਤੋਂ ਘੱਟ ਜਾਂ ਵੱਧ ਰਹਿਣ ਦੀ ਇਜਾਜ਼ਤ ਦੇ ਸਕਦੇ ਨੇ।
ਜੇ ਅਜਿਹਾ ਹੁੰਦਾ ਤਾਂ ਬਾਰਡਰ ਸਰਵਿਸਿਜ਼ ਅਫਸਰ ਤੁਹਾਡੇ ਪਾਸਪੋਰਟ ਵਿੱਚ ਉਸ ਮਿਤੀ ਨੂੰ ਲਿਖ ਦੇਣਗੇ, ਜਿਸ ਤਰੀਕ ਨੂੰ ਤੁਹਾਨੂੰ ਕੈਨੇਡਾ ਛੱਡਣਾ ਪਵੇਗਾ।
ਜਾਂ ਫਿਰ ਬਾਰਡਰ ਸਰਵਿਸਿਜ਼ ਅਫਸਰ ਤੁਹਾਨੂੰ ਇੱਕ ਦਸਤਾਵੇਜ਼ ਵੀ ਦੇ ਸਕਦੇ ਨੇ, ਜਿਸਨੂੰ ਵਿਜ਼ਟਰ ਰਿਕਾਰਡ ਕਿਹਾ ਜਾਂਦਾ ਹੈ, ਤੇ ਉਸ ਦਸਤਾਵੇਜ਼ ਤੇ ਮਿਤੀ ਦੱਸੀ ਹੋਵੇਗੀ ਕਿ ਕੱਦ ਤੁਹਾਨੂੰ ਕੈਨੇਡਾ ਛੱਡਣਾ ਪਵੇਗਾ।
ਜੇਕਰ ਤੁਹਾਡੇ ਪਾਸਪੋਰਟ ਤੇ ਮੋਹਰ ਨਹੀਂ ਪਰ ਤੁਹਾਡੇ ਕੋਲ ਹੈ, ਤਾਂ ਤੁਸੀਂ ਕੈਨੇਡਾ ਵਿੱਚ ਦਾਖਲ ਹੋਣ ਦੇ ਦਿਨ ਤੋਂ 6 ਮਹੀਨੇ ਤੱਕ ਕੈਨੇਡਾ ਵਿਚ ਰਹਿ ਸਕਦੇ ਹੋ।
ਪਰ ਜੇਕਰ ਤੁਹਾਨੂੰ ਪਾਸਪੋਰਟ ਤੇ ਮੋਹਰ ਦੀ ਲੋੜ ਹੈ, ਤਾਂ ਤੁਸੀਂ ਬਾਰਡਰ ਸਰਵਿਸਿਜ਼ ਅਫਸਰ ਨੂੰ ਪੁੱਛ ਸਕਦੇ ਹੋ।
ਜੇਕਰ ਤੁਸੀਂ ਉਸ ਹਵਾਈ ਅੱਡੇ ‘ਤੇ ਪਹੁੰਚਦੇ ਹੋ ਜੋ ਪ੍ਰਾਇਮਰੀ ਇੰਸਪੈਕਸ਼ਨ ਕਿਓਸਕ ਦੀ ਵਰਤੋਂ ਕਰਦਾ ਹੈ, ਤਾਂ ਕਿਓਸਕ ‘ਤੇ ਸਾਰੀ ਸਮਾਪਤੀ ਹੋਣ ਤੋਂ ਬਾਅਦ ਬਾਰਡਰ ਅਫਸਰ ਨੂੰ ਪੁੱਛੋ।
ਟੂਰਿਸਟ ਜਾ ਵਿਜ਼ਟਰ ਵੀਜ਼ਾ ਮਿਲਣ ਤੇ ਖਾਸ ਗੱਲਾ ਦਾ ਧਿਆਨ ਰੱਖੋ?
ਜਰੂਰੀ ਦਸਤਾਵੇਜ਼ ਨਾਲ ਰੱਖੋ:
- ਸੱਦਾ ਪੱਤਰ ਦਸਤਾਵੇਜ਼ ਜੋ ਕਿ ਤੁਹਾਨੂੰ ਕੈਨੇਡਾ ਘੁਮਾਉਣ ਲਈ ਕਿਸੇ ਨੇ ਭੇਜਇਆ।
- ਜੇ ਤੁਹਾਡੇ ਨਾਲ ਕੋਈ 18 ਸਾਲ ਤੋਂ ਘੱਟ ਦਾ ਬੱਚਾ ਹੈ ਤਾਂ ਉਸ ਦੇ ਲਈ ਵੀ ਇੱਕ ਔਥਰਾਈਜੇਸ਼ਨ ਲੈਟਰ ਚਾਹੀਦਾ ਹੈ ਕਿ ਉਹ ਤੁਹਾਡੇ ਨਾਲ ਕੈਨੇਡਾ ਟਰੈਵਲ ਕਰ ਸਕਦਾ ਹੈ।
- ਜਾ ਫਿਰ ਤੁਸੀਂ ਕੋਈ ਬੱਚਾ ਅਡੋਪਟ ਕੀਤਾ ਹੈ ਜਾਂ ਤੁਹਾਡੇ ਕੋਲ ਉਸਦੀ ਕਸਟਡੀ ਹੈ ਤਾਂ ਉਸਦਾ ਵੀ ਡਾਕੂਮੈਂਟ ਚਾਹੀਦਾ ਹੈ ਨਾਲ ਜੇ ਬੱਚਾ ਤੁਹਾਡੇ ਨਾਲ ਕੈਨੇਡਾ ਲਈ ਟਰੈਵਲ ਕਰੇਗਾ।
ਕੈਨੇਡਾ ਪਹੁੰਚਣ ਤੇ:
ਸਹੀ ਵੀਜ਼ਾ ਅਤੇ ਟਰੈਵਲ ਡਾਕੂਮੈਂਟ ਹੋਣ ਤੇ ਇਹ ਯਕੀਨੀ ਨਹੀਂ ਹੈ ਕਿ ਤੁਹਾਨੂੰ ਕੈਨੇਡਾ ਵਿੱਚ ਐਂਟਰ ਕਰਨ ਦਿੱਤਾ ਜਾਵੇਗਾ।
ਕਿਉਕਿ ਕੈਨੇਡਾ ਪਹੁੰਚਣ ਤੇ ਤੁਹਾਡੀ ਪਹਿਚਾਨ ਕੀਤੀ ਜਾਵੇਗੀ ਕਿ ਤੁਸੀਂ ਉਹ ਹੀ ਇਨਸਾਨ ਹੋ ਜਿਸ ਨੂੰ ਕੈਨੇਡਾ ਵੱਲੋਂ ਵੀਜ਼ਾ ਮਿਲਿਆ ਹੈ।
ਤੁਹਾਡੀ ਪਹਿਚਾਨ ਕਰਨ ਲਈ ਤੁਹਾਡੇ ਫਿੰਗਰ ਪ੍ਰਿੰਟਸ ਫਿਰ ਤੋਂ ਚੈੱਕ ਕੀਤੇ ਜਾਣਗੇ ਕਿਓਸਕ ਮਸ਼ੀਨ ਤੇ।
ਕੈਨੇਡਾ ਸਰਕਾਰ ਦੇ ਮੁਤਾਬਕ ਕੈਨੇਡਾ ਪਹੁੰਚਣ ਤੇ ਤੁਸੀਂ ਕੈਨੇਡਾ ਵਿੱਚ ਦਾਖਲ ਹੋਣ ਲਈ ਜਿਹੜੀਆਂ ਜਰੂਰੀ ਸ਼ਰਤਾਂ ਨੇ ਉਹ ਪੂਰੀਆਂ ਕਰਦੇ ਹੋਵੋ ਤਾਂ ਹੀ ਤੁਹਾਨੂੰ ਕੈਨੇਡਾ ਦੇ ਵਿੱਚ ਐਂਟਰੀ ਮਿਲੇਗੀ।
ਕੈਨੇਡਾ ਵਿੱਚ ਐਂਟਰ ਕਰਨ ਤੇ:
ਜੱਦ ਤੁਸੀਂ ਪਹਚਾਣ ਚੈੱਕ, ਹੈਲਥ ਅਸੈਸਮੈਂਟ ਅਤੇ ਕੈਨੇਡਾ ਵਿੱਚ ਦਾਖਿਲ ਹੋਣ ਲਈ ਜਰੂਰੀ ਸ਼ਰਤਾਂ ਪੂਰੀਆਂ ਕਰ ਲੈਂਦੇ ਹੋ ਤਾਂ ਬਾਰਡਰ ਆਫਿਸਰ ਤੁਹਾਡੇ ਪਾਸਪੋਰਟ ਤੇ ਇੱਕ ਸਟੈਂਪ ਲਗਾ ਦੇਵੇਗਾ ਜਾਂ ਫਿਰ ਤੁਹਾਨੂੰ ਦੱਸਦੇਗਾ ਕਿ ਕਿੰਨੇ ਸਮੇ ਲਈ ਤੁਸੀਂ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ।
ਆਮ ਤੌਰ ਤੇ ਕੈਨੇਡਾ ਵਿੱਚ ਛੇ ਮਹੀਨੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪਰ ਕੁਝ ਕੇਸਾਂ ਦੇ ਵਿੱਚ ਅਫਸਰ ਇਹ ਛੇ ਮਹੀਨੇ ਰਹਿਣ ਦੇ ਸਮੇ ਨੂੰ ਘਟਾ ਜਾਂ ਵਧਾ ਵੀ ਸਕਦਾ ਹੈ।
ਪਰ ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਸ ਮਕਸੱਦ ਨਾਲ ਕੈਨੇਡਾ ਦੇ ਵਿੱਚ ਸ਼ਾਮਿਲ ਹੋ ਰਹੇ ਹੋ।
ਇਸ ਦੇ ਲਈ ਤੁਹਾਨੂੰ ਕੁਝ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ ਤੇ ਜਿਹੜੇ ਪ੍ਰਸ਼ਨ ਪੁੱਛੇ ਜਾਣਗੇ ਜੇ ਤੁਸੀਂ ਉਸਦਾ ਸਹੀ ਜਵਾਬ ਨਹੀਂ ਦੇ ਪਾਉਂਦੇ ਜਾਂ ਫਿਰ ਜਿਹੜੀ ਤੁਸੀਂ ਜਾਣਕਾਰੀ ਫਾਈਲ ਦੇ ਵਿੱਚ ਦਿੱਤੀ ਹੈ ਉਸ ਨਾਲ ਮੇਲ ਨਹੀਂ ਖਾਂਦੀ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਵੀ ਜਾ ਸਕਦਾ ਹੈ।
“This article is really informative and well-written!”