ਕੈਨੇਡਾ ਕਾਲਜ ਅਤੇ ਯੂਨੀਵਰਸਿਟੀਆਂ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ international student ਦੇ ਸਟੱਡੀ ਪਰਮਿਟਾਂ ਦੀ ਗੀਣਤੀ ਤੇ cap limit ਦੀ ਆਪਣੀ ਯੋਜਨਾ ਨੂੰ delay ਕਰਨ ਲਈ ਕਿਹਾ ਕਿਉਂਕਿ ਇਹ ਯੋਜਨਾ ਅਣਜਾਣੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਨੂੰ ਘਟਾ ਰਹੀ ਹੈ।
ਅੰਤਰਰਾਸ਼ਟਰੀ ਵਿਦਿਆਰਥੀ ਨੂੰ ਸਟੱਡੀ ਪਰਮਿਟਾਂ ਲੈਣ ਲਈ ਪਹਿਲਾ ਉਹ ਸੂਬੇ ਤੋਂ ਤਸਦੀਕ ਪੱਤਰ ਪ੍ਰਾਪਤ ਕਰਨਾ ਪਵੇਗਾ ਜਿੱਥੇ ਉਹ ਪੜਾਈ ਕਰਨ ਦੀ ਸੋਚ ਰਹੇ ਹਨ। ਤੇ ਇਹ ਤਸਦੀਕ ਪੱਤਰ ਨਾਲ ਸੂਬੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਪਾਬੰਦੀ ਲਗਾਉਣਗੇ ਮਤਲਬ ਜਦ ਸੂਬੇ ਦਾ ਇਕ ਸਾਲ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਬੁਲਾਉਣ ਦਾ ਪੂਰਾ ਹੋ ਜਾਵੇਗਾ ਤਾ ਉਹ ਤਸਦੀਕ ਪੱਤਰ ਦੇਣੇ ਬੰਦ ਕਰ ਦੇਣਗੇ।
ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਨ ਵਾਲੇ ਦੋ ਲਾਬੀ ਸਮੂਹਾਂ ਦੇ ਅਨੁਸਾਰ, ਪ੍ਰਸਤਾਵਿਤ ਯੋਜਨਾ ਵੱਡੀ ਸਮੱਸਿਆ ਹੈ, ਕਿਉਂਕਿ ਪ੍ਰੋਵਿੰਸਾਂ ਕੋਲ ਵਰਤਮਾਨ ਵਿੱਚ ਇਹ ਪ੍ਰਮਾਣ ਪੱਤਰ ਜਾਰੀ ਕਰਨ ਲਈ ਪ੍ਰਕਿਰਿਆ ਦੀ ਘਾਟ ਹੈ।
ਕੈਨੇਡਾ ਯੂਨੀਵਰਸਿਟੀਆਂ ਅਤੇ ਕਾਲਜਾਂ ਅਤੇ ਇੰਸਟੀਚਿਊਟਸ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਪੱਤਰ ਲਿਖ ਕੇ ਚਿੰਤਾ ਪ੍ਰਗਟ ਕੀਤੀ ਹੈ ਕਿ ਤਸਦੀਕ ਪੱਤਰਾਂ ਦੀ ਜਰੂਰਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਨਵੀਆਂ ਅਰਜ਼ੀਆਂ ਨੂੰ ਪ੍ਰਭਾਵੀ ਢੰਗ ਨਾਲ ਸਵੀਕਾਰ ਕਰਨਾ ਔਖਾ ਹੋ ਰਿਹਾ ਹੈ।
ਕੈਨੇਡਾ ਵਿੱਚ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਕਿਹਾ ਕਿ ਉਹਨਾਂ ਨੂੰ ਅਨੁਕੂਲ ਹੋਣ ਲਈ ਹੋਰ ਸਮਾਂ ਚਾਹੀਦਾ ਹੈ।
‘ਤੇ ਪੱਤਰ ਵਿੱਚ ਕਿਹਾ, “ਸਾਡੀ ਮੁੱਖ ਚਿੰਤਾ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਸਟੱਡੀ ਪਰਮਿਟਾਂ ਦੀ ਪ੍ਰਕਿਰਿਆ ‘ਤੇ ਰੋਕ ਹੈ, ਖਾਸ ਕਰਕੇ ਕਾਲਜ ਅਤੇ ਅੰਡਰਗਰੈਜੂਏਟ ਵਿਦਿਆਰਥੀਆਂ ਲਈ।”
ਸਮੂਹਾਂ ਦੇ ਅਨੁਸਾਰ, ਸੂਬਿਆਂ ਨੂੰ ਇਸ ਨਵੀਂ ਪ੍ਰਣਾਲੀ ਦੇ ਅਨੁਕੂਲ ਹੋਣ ਲਈ ਸਮਾਂ ਚਾਹੀਦਾ ਹੈ ਤੇ ਅਜੇ ਤੱਕ ਉਹ ਤਿਆਰ ਨਹੀਂ ਹਨ।
ਇਹ ਸਮੱਸਿਆ ਪਹਿਲਾ ਨਾਲੋ ਹੋਰ ਵਧ ਗਈ ਹੈ ਕਿਉਕਿ ਜ਼ਿਆਦਾਤਰ ਪ੍ਰਾਂਤਾਂ ਵਿੱਚ ਪਹਿਲਾਂ ਤੋਂ ਮੌਜੂਦ ਪ੍ਰਕਿਰਿਆ ਦੀ ਘਾਟ ਹੈ, ਜੋ ਯੋਗ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਰਿਹਾ ਹੈ।
“ਲੰਬਿਆ ਮੁਸ਼ਕਲਾ ਵਾਲੇ ਨਤੀਜਿਆਂ ਤੋਂ ਬਚਣ ਲਈ, ਧਿਆਨ ਨਾਲ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਿਖਰ ਦੇ ਸਿੱਖਿਆ ਸਥਾਨ ਵਜੋਂ ਕੈਨੇਡਾ ਦਾਅ ‘ਤੇ ਲੱਗਿਆ ਹੈ।”
ਹਾਲਾਂਕਿ ਪ੍ਰੋਵਿੰਸਾਂ ਨੇ ਪਹਿਲਾਂ ਹੀ ਵਿਦੇਸ਼ੀ ਵਿਦਿਆਰਥੀਆਂ ਨਾਲ ਕਿਵੇਂ ਵਿਵਹਾਰ ਕੀਤਾ ਜਾਂਦਾ ਹੈ ਇਸ ਬਾਰੇ ਆਪਣੀ ਨਿਗਰਾਨੀ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ, ਪਰ ਚਿੰਤਾਵਾਂ ਇਹ ਹਨ ਕਿ ਓਟਵਾ ਦੀ ਪ੍ਰਸਤਾਵਿਤ ਸਟੱਡੀ ਪਰਮਿਟ ਕੈਪ ਕੁਝ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਲਈ ਮਜਬੂਰ ਕਰ ਰਹੀ ਹੈ।
International student ਤੇ ਸਟੱਡੀ ਪਰਮਿਟ cap limit ਨਾਲ ਇੱਕ ਤਿਹਾਈ ਗਿਣਤੀ ਘਟ
ਮਿਲਰ ਨੇ ਕਿਹਾ ਹੈ ਕਿ “ਕੈਪ ਦੇ ਨਤੀਜੇ ਵਜੋਂ ਲਗਭਗ 364,000 ਸਟੱਡੀ ਪਰਮਿਟ ਸਵੀਕਾਰ ਹੋਣ ਦੀ ਉਮੀਦ ਹੈ, ਜੋ ਕਿ 2023 ਤੋਂ 35 ਪ੍ਰਤੀਸ਼ਤ ਦੀ ਗਿਰਾਵਟ ਹੈ।”
ਹਰ ਸੂਬੇ ਲਈ ਇੱਕ ਸੀਮਾ ਹੋਵੇਗੀ ਕਿ ਉਹ ਸਟੱਡੀ ਪਰਮਿਟ ਕੈਪ ਦੇ ਤਹਿਤ ਕਿੰਨੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਰ ਸਾਲ ਸਵੀਕਾਰ ਕਰ ਸਕਦਾ ਹੈ।
ਪ੍ਰਸਤਾਵਿਤ ਸੀਮਾਵਾਂ ਦੇ ਨਤੀਜੇ ਵਜੋਂ ਕੁਝ ਪ੍ਰੋਵਿੰਸਾਂ, ਜਿਵੇਂ ਕਿ ਓਨਟਾਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੰਖਿਆ ਵਿੱਚ ਵੱਡੀ ਗਿਰਾਵਟ ਆਵੇਗੀ, ਜਦੋਂ ਕਿ ਕੁਝ ਪ੍ਰੋਵਿੰਸਾਂ ਵਿੱਚ ਵਾਧਾ ਦੇਖਣ ਨੂੰ ਮਿਲੇਗਾ।
ਉਸੇ ਹਫ਼ਤੇ ਜਦੋਂ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟਾਂ (PGWP) ਲਈ ਯੋਗਤਾ ਲੋੜਾਂ ਨੂੰ ਦੇਖਿਆ ਗਿਆ ਸੀ, ਸਟੱਡੀ ਪਰਮਿਟਾਂ ‘ਤੇ ਪ੍ਰਸਤਾਵਿਤ ਸੀਮਾ ਬਾਰੇ ਘੋਸ਼ਣਾ ਕੀਤੀ ਗਈ ਸੀ। ਕੁਝ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਨਵੇਂ ਮਿਆਰਾਂ ਦੇ ਤਹਿਤ ਗ੍ਰੈਜੂਏਸ਼ਨ ਤੋਂ ਬਾਅਦ PGWP ਲਈ ਯੋਗ ਨਹੀਂ ਹੋ ਸਕਦੇ ਹਨ।
ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਕਹਿੰਦਾ ਹੈ ਕਿ “1 ਸਤੰਬਰ ਤੋਂ, ਅੰਤਰਰਾਸ਼ਟਰੀ ਵਿਦਿਆਰਥੀ ਜੋ ਇੱਕ study ਪ੍ਰੋਗਰਾਮ ਸ਼ੁਰੂ ਕਰਦੇ ਹਨ ਜੋ curriculum licensing arrangement ਦਾ ਹਿੱਸਾ ਹੈ, ਗ੍ਰੈਜੂਏਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ।”
International student ਤੇ cap limit ਲਗਾਉਣ ਦਾ ਕਾਰਨ
ਵਿਦਿਆਰਥੀ ਇੱਕ ਪ੍ਰਾਈਵੇਟ ਕਾਲਜ ਵਿੱਚ ਜਾਂਦੇ ਹਨ ਜਿਸ ਨੂੰ curriculum licensing arrangement ਦੀਆਂ ਸ਼ਰਤਾਂ ਦੇ ਤਹਿਤ ਇੱਕ ਸਬੰਧਤ ਪਬਲਿਕ ਕਾਲਜ ਨੂੰ ਪੜ੍ਹਾਉਣ ਲਈ ਲਾਇਸੈਂਸ ਦਿੱਤਾ ਗਿਆ ਹੈ।
ਹਾਲ ਹੀ ਦੇ ਸਾਲਾਂ ਵਿੱਚ ਇਹਨਾਂ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਇਸ ਤੱਥ ਦੇ ਬਾਵਜੂਦ ਕਿ ਉਹ ਜਨਤਕ ਯੂਨੀਵਰਸਿਟੀਆਂ ਨਾਲੋਂ ਘੱਟ ਨਿਯਮਾਂ ਦੀ ਪਾਲਨਾ ਕਰਦੇ ਹਨ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਪ੍ਰਾਪਤ ਕਰਨ ਲਈ ਇੱਕ ਸਾਧਨ ਦੇ ਰੂਪ ਵਿੱਚ ਵਰਤਿਆ ਜਾਦਾ ਹੈ।
ਮਿਲਰ ਨੇ ਦਲੀਲ ਦਿੱਤੀ ਹੈ ਕਿ ਔਟਵਾ ਦਾ ਇਹ ਫਰਜ਼ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਉਹਨਾਂ ਸਰੋਤਾਂ ਤੱਕ ਪਹੁੰਚ ਹੋਵੇ ਜਿਹਨਾਂ ਦੀ ਉਹਨਾਂ ਨੂੰ ਇੱਕ ਲਾਭਦਾਇਕ ਅਕਾਦਮਿਕ ਅਨੁਭਵ ਲਈ ਲੋੜ ਹੁੰਦੀ ਹੈ, ਭਾਵੇਂ ਕਿ ਉਹ ਅਜੇ ਵੀ ਮੰਨਦਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਲਈ ਜ਼ਰੂਰੀ ਹਨ ਕਿਉਕਿ ਇਹ ਭਾਈਚਾਰਿਆਂ ਨੂੰ ਅਮੀਰ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅੱਜ ਕੱਲ੍ਹ ਅਜਿਹਾ ਨਹੀਂ ਹੁੰਦਾ। ਅਸੀਂ ਅੱਜ ਅਜਿਹੇ ਸਿਸਟਮ ਦੀ ਦੁਰਵਰਤੋਂ ਤੋਂ ਬਚਣ ਲਈ ਨਵੇਂ ਸੁਰੱਖਿਆ ਉਪਾਵਾਂ ਦੀ ਘੋਸ਼ਣਾ ਕਰ ਰਹੇ ਹਾਂ ਜੋ ਕਿ ਲਾਭਕਾਰੀ ਹੋਣਗੇ ਕਮੀਆ ਨੂੰ ਦੂਰ ਕਰਨ ਲਈ।
“ਇਹ ਰੁਕਣ ਦਾ ਸਮਾਂ ਹੈ.” ਅਸੀਂ ਕੈਨੇਡਾ ਲਈ ਸਹੀ ਸੰਤੁਲਨ ਕਾਇਮ ਕਰ ਰਹੇ ਹਾਂ ਅਤੇ ਸਾਡੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਅਖੰਡਤਾ ਦੀ ਰਾਖੀ ਕਰ ਰਹੇ ਹਾਂ ਅਤੇ ਵਿਦਿਆਰਥੀਆਂ ਨੂੰ ਉਸ ਸਫ਼ਲਤਾ ਲਈ ਤਿਆਰ ਕਰ ਰਹੇ ਹਾਂ ਜਿਸਦੀ ਉਹ ਕੈਨੇਡਾ ਤੋ ਉਮੀਦ ਕਰਦੇ ਹਨ।
Image credit: arrivein
ਕਾਲਜਾ ਨੂੰ international students ਤੇ cap limit ਦਾ ਕੀ ਡਰ
ਰਿਪੋਰਟਾਂ ਦੇ ਅਨੁਸਾਰ, ਰੌਬਿਨਸਨ ਨੇ ਟਿੱਪਣੀ ਕੀਤੀ, “ਵਿਦਿਆਰਥੀ ਸਭ ਕੁਝ ਸਹੀਣ ਕਰਦਾ ਹੈ ਅਤੇ ਉਹ ਜੱਦ ਕੈਨੇਡਾ ਪਹੁੰਚਦਾ ਹੈ ਅਤੇ ਇੱਥੇ ਕੋਈ ਰਿਹਾਇਸ਼ ਨਹੀਂ ਹੈ, ਕੋਈ ਸਹਾਇਤਾ ਨਹੀਂ ਹੈ, ਅਤੇ ਅਸਲ ਵਿੱਚ ਮੈਂ ਅਜਿਹੇ ਕੇਸ ਸੁਣੇ ਹਨ ਜਿੱਥੇ ਕੋਈ ਕਲਾਸਰੂਮ ਨਹੀਂ ਹੈ।”
ਐਡਵਾਂਸਡ ਐਜੂਕੇਸ਼ਨ ਮੰਤਰੀ ਜਿਲ ਡਨਲੌਪ ਨੇ ਕਿਹਾ, “ਸਾਨੂੰ ਪਤਾ ਹੈ ਕਿ ਕੁਝ ਬੇਈਮਾਨ ਵਿਅਕਤੀ ਰੁਜ਼ਗਾਰ, ਰਿਹਾਇਸ਼ ਅਤੇ ਕੈਨੇਡੀਅਨ ਨਾਗਰਿਕਤਾ ਦੇ ਝੂਠੇ ਦਾਅਵੇ ਕਰਕੇ ਇਹਨਾਂ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੇ ਹਨ।” “ਅਸੀਂ ਫੈਡਰਲ ਸਰਕਾਰ ਨਾਲ ਇਹਨਾਂ ਅਭਿਆਸਾਂ ‘ਤੇ ਲਗਾਮ ਲਗਾਉਣ ਦੇ ਤਰੀਕਿਆਂ ‘ਤੇ ਚਰਚਾ ਕਰ ਰਹੇ ਹਾਂ।”
ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ ਜੱਦਕਿ ਉਹ ਸਾਰੇ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਵੱਧ ਟਿਊਸ਼ਨ ਫੀਸ ਅਦਾ ਕਰਦੇ ਹਨ ਤੇ ਨਵੇ ਐਲਾਨ ਨਾਲ ਕੈਨੇਡਾ ਭਰ ਦੇ ਕਾਲਜ ਅਤੇ ਯੂਨੀਵਰਸਿਟੀਆਂ ਆਰਥਿਕ ਝਟਕੇ ਲਈ ਤਿਆਰੀ ਰਹਿਣ।
ਕੈਨੇਡਾ ਦੇ ਕਾਲਜ ਅਤੇ ਇੰਸਟੀਚਿਊਟ ਪੋਸਟ-ਸੈਕੰਡਰੀ ਸਿੱਖਿਆ ‘ਤੇ ਸਟੱਡੀ ਪਰਮਿਟ ਕੈਪ ਦੇ ਪ੍ਰਭਾਵ ਬਾਰੇ ਚਿੰਤਤ ਹਨ।
ਮੰਤਰੀ ਮਿੱਲਰ ਨੇ ਇਸ ਪਹੁੰਚ ਨੂੰ ਇੱਕ “ਕੁਦਰਤ ਸਾਧਨ” ਦੱਸਿਆ ਅਤੇ ਸੀਆਈਸੀ ਨੇ ਕਥਿਤ ਤੌਰ ‘ਤੇ ਕਿਹਾ ਕਿ ਇਸ ਦਾ ਸੈਕਟਰ ‘ਤੇ ਦੂਰਗਾਮੀ ਪ੍ਰਭਾਵ ਹੋਣਗੇ, ਖਾਸ ਕਰਕੇ ਪ੍ਰਮੁੱਖ ਖੇਤਰਾਂ ਵਿੱਚ। ਇਹਨਾਂ ਨਤੀਜਿਆਂ ਵਿੱਚ ਸੰਭਾਵਤ ਤੌਰ ‘ਤੇ ਟਿਊਸ਼ਨ ਫੀਸਾਂ ਤੇ ਪ੍ਰਭਾਵ, ਕਾਲਜ ਬੰਦ ਹੋਣਾ, ਅਤੇ ਅੰਤਰਰਾਸ਼ਟਰੀ ਵਿਦਿਆਰਥੀਆ ਦੀ ਛਾਂਟੀ ਦੀ ਸੰਭਾਵਨਾ ਸ਼ਾਮਲ ਹੋਵੇਗੀ, ਇਹ ਸਭ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ‘ਤੇ ਪ੍ਰਭਾਵਿਤ ਕਰੇਗੀ।
ਕਨੈਡਾ ਨੇ ਚੜਦੇ ਸਾਲ ਹੀ ਕਈ ਨਵੇਂ ਨਵੇਂ ਰੂਲ ਲਾਗੂ ਕਰ ਦਿਤੇ ਕਈ ਹਨ ਜੋ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਮਾਰ ਰਹੇ ਨੇ ਤੇ ਕਿਤੇ PTE Core ਵਰਗੇ ਫੈਸਲਿਆਂ ਨੇ ਵਿਦਿਆਰਥੀਆਂ ਨੂੰ ਨਵੀ ਉਮੀਦ ਵੀ ਦਿਤੀ ਹੈ।