ਜੇ ਤੁਸੀ ਵੀ ਸੋਚ ਰਹੇ ਹੋ ਕਿ ਲੋਕ ਕਿਉ ਕੈਨੇਡਾ ਜਾ ਕੇ ਹਮੇਸ਼ਾ ਲਈ ਵਾਪੀਸ ਮੁੜ ਆਉਦੇ ਤਾ ਇਸ ਪੋਸਟ ਜਾਨੀ ਕਿ “ਕਿਸ ਨੂੰ ਐਕਸਪ੍ਰੈਸ ਐਂਟਰੀ ਰਾਹੀ ਕੈਨੇਡਾ ਜਾਣ ਦਾ ਪਛਤਾਵਾ ਹੋਇਆ ਹੈ ਤੇ ਕਿਉਂ?” ਵਿਚ ਤੁਹਾਡੇ ਸਾਰੇ ਸਵਾਲਾ ਦੇ ਜਵਾਬ ਹਨ।
ਐਕਸਪ੍ਰੈੱਸ ਐਂਟਰੀ ਕੀ ਹੈ
ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਐਕਸਪ੍ਰੈਸ ਐਂਟਰੀ ਕੀ ਹੈ।
ਐਕਸਪ੍ਰੈਸ ਐਂਟਰੀ ਇੱਕ ਔਨਲਾਈਨ ਪ੍ਰਣਾਲੀ ਹੈ ਜਿਸਦੀ ਵਰਤੋਂ ਕੈਨੇਡੀਅਨ ਸਰਕਾਰ ਦੁਆਰਾ ਹੁਨਰਮੰਦ ਕਾਮਿਆਂ ਨੂੰ ਕੈਨੇਡਾ ਵਿੱਚ ਪੱਕੇ ਕਰਨ ਲਈ ਸ਼ੁਰੂ ਕੀਤੀ ਗਈ ਹੈ ਜੋ ਕੈਨੇਡਾ ਵਿੱਚ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ।
ਹੁਣ ਅੱਗੇ ਇਸ ਦੇ ਨੁਕਸਾਨ ਤੇ ਫਾਇਦੇ ਦੀ ਗੱਲ ਕਰਦੇ ਹਾਂ।
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਨੂੰ ਲੋਕਾਂ ਲਈ ਸੁਪਨਿਆਂ ਦਾ ਦੇਸ਼ ਕਿਹਾ ਜਾਂਦਾ ਹੈ।
ਪਰ ਉਥੇ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਜਾਣਦੇ ਹਾਂ ਕਿ ਕਿਉਂ ਕੁੱਝ ਲੋਕਾਂ ਨੂੰ ਕੈਨੇਡਾ ਜਾਣ ਦਾ ਅਫਸੋਸ ਹੁੰਦਾ ਹੈ ਤੇ ਕੀ-ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਰ ਇਹ ਅਫਸੋਸ ਦੀ ਗੱਲ ਨਹੀਂ ਹੈ। ਕਿਉਂਕਿ ਜੋ ਮੈਂ ਸਮਝਦਾ ਹਾਂ ਉਹ ਇਹ ਹੈ ਕਿ ਦੂਜੇ ਦੇਸ਼ਾਂ ਵਿੱਚ ਜਾ ਕੇ ਲੋਕ ਬਹੁਤ ਸਾਰੀਆਂ ਉਮੀਦਾਂ ਪਾਲ ਲੈਂਦੇ ਹਨ।
ਕਈਆਂ ਨੂੰ ਪੂਰੀ ਜਾਣਕਾਰੀ ਵੀ ਨਹੀਂ ਹੁੰਦੀ ਹੈ ਕਿ ਅਸੀਂ ਕਿਵੇਂ ਰਹਿਣਾ ਹੈ ਤੇ ਕੀ ਕਰਨਾ ਹੈ, ਤੇ ਉਹਨਾਂ ਦਾ ਕੋਈ ਟੀਚਾ ਵੀ ਨਹੀਂ ਹੁੰਦਾ।
ਤੇ ਉਹ ਕੋਈ ਕੰਮ ਸਿੱਖ ਕੇ ਵੀ ਨਹੀਂ ਜਾਂਦੇ ਤਾਂ ਉਹਨਾਂ ਦੇ ਮੁਤਾਬਿਕ ਨੌਕਰੀ ਮਿਲਣਾ ਔਖਾ ਹੈ।
ਜੇ ਤੁਹਾਡੇ ਕੋਲ ਪੈਸੇ ਦੀ ਕਮੀ ਹੈ ਤਾਂ ਤੁਹਾਨੂੰ ਸਮਝਦਾਰੀ ਨਾਲ ਸਾਰੇ ਸਟੈਪ ਚੱਕਣੇ ਪੈਣਗੇ, ਤਾਂ ਕਿ ਤੁਸੀਂ ਆਉਣ ਵਾਲੀ ਹਰ ਮੁਸ਼ਕਿਲ ਦਾ ਸਾਹਮਣਾ ਮਜਬੂਤੀ ਨਾਲ ਕਰ ਸਕੋ।
ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਜਾਣ ਨੂੰ ਅਕਸਰ ਇੱਕ ਨਵਾਂ ਮੌਕਾ ਜੀਵਨ ਨੂੰ ਬਿਹਤਰ ਬਣਾਉਣ ਲਈ ਜਾਂ ਫਿਰ ਇੱਕ ਨਵੀਂ ਸ਼ੁਰੂਆਤ ਦੇ ਵਜੋਂ ਦੇਖਿਆ ਜਾਂਦਾ ਹੈ ।
ਹਾਲਾਂਕਿ, ਜੀਵਨ ਦੇ ਕਿਸੇ ਵੀ ਵੱਡੇ ਫੈਸਲੇ ਦੀ ਤਰ੍ਹਾਂ, ਇਹ ਆਪਣੀਆਂ ਚੁਣੌਤੀਆਂ ਦੇ ਨਾਲ ਆਉਂਦਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਕੈਨੇਡਾ ਤੋ ਵਾਪੀਸ ਚਲੇ ਜਾਦੇ ਹਨ।
ਜਦੋਂ ਕਿ ਬਹੁਤ ਸਾਰੇ ਵਿਅਕਤੀ ਸਫਲਤਾਪੂਰਵਕ ਇਸ ਯਾਤਰਾ ਨੂੰ ਸ਼ੁਰੂ ਕਰਦੇ ਹਨ ਅਤੇ ਸਫ਼ਲਤਾ ਪ੍ਰਾਪਤ ਕਰਦੇ ਹਨ।
ਅੱਗੇ ਜਾਣਦੇ ਹਾਂ ਕਿ ਹੋਰ ਕਿਹੜੇ ਕਾਰਨ ਹੋ ਸਕਦੇ ਹਨ। ਜਿਸ ਕਾਰਨ ਐਕਸਪਰੈਸ ਐਂਟਰੀ ਰਾਹੀਂ ਕੈਨੇਡਾ ਜਾਣ ਦਾ ਪਛਤਾਵਾ ਹੋ ਸਕਦਾ ਹੈ।(Reasons, why anyone regretted moving to Canada by Express Entry?)
ਕੈਨੇਡਾ ਵਿੱਚ ਜਿਆਦਾ ਵ੍ਹਾਈਟ ਕਾਲਰ ਨੌਕਰੀਆਂ ਨਹੀਂ ਹਨ।
ਵ੍ਹਾਈਟ ਕਾਲਰ ਨੌਕਰੀਆਂ ਦਾ ਮਤਲਬ ਹੈ ਕਿ ਕੋਈ ਦਫਤਰੀ ਕੰਮਕਾਜ।
ਕੈਨੇਡਾ ਵਿੱਚ ਬਹੁਤ ਸਾਰੀਆਂ ਨੌਕਰੀਆਂ ਹਨ ਪਰ ਮੁੱਖ ਤੌਰ ‘ਤੇ ਲੇਬਰਦੀਆਂ ਨੌਕਰੀਆਂ ਜਿਵੇਂ ਕਿ ਸਾਫ ਸਫਾਈ ਕਰਨਾ, ਪਲੰਬਰ, ਟੈਕਸੀ ਡਰਾਈਵਰ ਆਦਿ।
ਜਿੱਥੇ ਵਧੀਆ ਤਕਨੀਕੀ ਨੌਕਰੀਆਂ ਹਨ ਉੱਥੇ ਫਿਰ ਨੌਕਰੀ ਲੈਣ ਲਈ ਮੁਕਾਬਲਾ ਵੀ ਜਿਆਦਾ ਹੈ ਤੇ ਇਹਨਾਂ ਨੌਕਰੀਆਂ ਲਈ ਜਿਆਦਾ ਤਜਰਬਾ ਤੇ ਡਿਗਰੀ ਦੀ ਵੀ ਮੰਗ ਹੈ ।
ਉਦਾਹਰਨ ਲਈ ਟੋਰਾਂਟੋ, ਵੈਨਕੂਵਰ, ਅਤੇ ਮਾਂਟਰੀਅਲ ਵਰਗੀਆਂ ਥਾਵਾਂ ‘ਤੇ ਬਹੁਤ ਸਾਰੀਆਂ ਤਕਨੀਕੀ ਨੌਕਰੀਆਂ ਹਨ।
ਕੈਨੇਡਾ ਵਿਚ ਜਿੰਦਗੀ ਸ਼ੁਰੂ ਕਰਨਾ ਮੁਸ਼ਕਲ
ਕੈਨੇਡਾ ਵਿਚ ਜਿੰਦਗੀ ਸ਼ੁਰੂ ਕਰਨਾ ਸ਼ਾਇਦ ਹੀ ਕਿਸੇ ਲਈ ਸੌਖਾ ਹੁੰਦਾ ਹੋਵੇਗਾ।
ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਭਾਵੇਂ ਤੁਸੀਂ ਆਪਣੇ ਦੇਸ਼ ਵਿੱਚ ਵੱਡੇ ਅਹੁਦੇ ਤੇ ਹੋ, ਤੁਹਾਨੂੰ ਕੈਨੇਡਾ ਵਿੱਚ ਸ਼ੁਰੂ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ।
ਜੇ ਤੁਹਾਡੇ ਕੋਲ ਪਹਿਲਾਂ ਕਿਸੇ ਕੰਮ ਦਾ ਤਜਰਬਾ ਹੈ ਤਾਂ ਇਸ ਨਾਲ ਤੁਹਾਨੂੰ ਫਾਇਦਾ ਤਾਂ ਜਰੂਰ ਮਿਲੇਗਾ।
ਪਰ ਇਸ ਦਾ ਮਤਲਬ ਇਹ ਨਹੀਂ, ਕਿ ਤੁਸੀਂ ਕੈਨੇਡਾ ਪਹੁੰਚਦੇ ਹੀ ਆਪਣੇ ਤਜਰਬੇ ਦੇ ਮੁਤਾਬਕ ਉਹੀ ਅਹੁਦੇ ਤੇ ਵਾਪਸ ਲੱਗ ਜਾਵੋਗੇ। ਕੁਝ ਸਮਾਂ ਜਰੂਰ ਲੱਗ ਸਕਦਾ ਹੈ।
ਇੱਕ ਵਾਰ ਜਦੋਂ ਤੁਸੀਂ ਕੈਨੇਡੀਅਨ ਤਜਰਬਾ ਇਕੱਠਾ ਕਰ ਲੈਂਦੇ ਹੋ, ਤਾਂ ਤੁਸੀਂ ਤੱਰਕੀ ਕਰ ਸਕਦੇ ਹੋ ਅਤੇ ਹੋਰ ਮੌਕੇ ਲੱਭ ਸਕਦੇ ਹੋ।
ਪਰ ਤੁਹਾਡੇ ਏਅਰਪੋਟ ਤੇ ਉਤਰਨ ਤੋਂ ਤੁਰੰਤ ਬਾਅਦ ਸਭ ਕੁਝ ਲੱਭਣਾ ਥੋੜਾ ਔਖਾ ਹੋ ਜਾਂਦਾ ਹੈ।
ਜੇ ਤੁਸੀ ਜਾਣਨਾ ਚਾਹੁੰਦੇ ਹੋ ਕਿ ਕੈਨੇਡਾ ਵਿੱਚ ਪੜਾਈ ਕਰਨ ਜਾਣਾ ਸਹੀ ਹੈ ਜਾ ਨਹੀ ?
ਕੈਨੇਡਾ ਵਿੱਚ ਘੱਟ ਕੀਮਤ ਵਾਲੀ ਰਿਹਾਇਸ਼ ਲੱਭਣਾ ਔਖਾ
ਕੈਨੇਡਾ ਵਿੱਚ ਰਹਿਣ ਲਈ ਢੁਕਵੀਂ ਥਾਂ ਲੱਭਣਾ ਪ੍ਰਵਾਸੀਆਂ ਲਈ ਇੱਕ ਵੱਡੀ ਚੁਣੌਤੀ ਹੈ, ਖਾਸ ਤੌਰ ‘ਤੇ ਜਿਨ੍ਹਾਂ ਕੋਲ ਵਰਕ ਵੀਜ਼ਾ ਜਾਂ ਪੀ ਆਰ ਕਾਰਡ ਨਹੀਂ ਹੈ।
ਕਿਰਾਏ ਦੇ ਘਰਾਂ ਦੀ ਪੂਰੇ ਕੈਨੇਡਾ ਵਿੱਚ ਬਹੁਤ ਜ਼ਿਆਦਾ ਮੰਗ ਹੈ । ਤੇ ਇਸ ਵਕਤ ਕੈਨੇਡਾ ਦੇ ਵਿੱਚ ਘਰਾਂ ਦੀ ਕਮੀ ਹੋਣ ਕਰਕੇ ਹੋਰ ਵੀ ਜਿਆਦਾ ਕਿਰਾਏ ਵਧੇ ਹੋਏ ਹਨ ।
ਜਿਸ ਕਾਰਨ ਕੈਨੇਡਾ ਵਿੱਚ ਰਿਹਾਇਸ਼ ਕਰਨਾ ਹੋਰ ਔਖਾ ਹੋ ਜਾਂਦਾ ਹੈ।
ਸਮੇਂ ਸਿਰ ਮੈਡੀਕਲ ਸਹੂਲਤਾਂ ਨਾ ਮਿਲਣਾ
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿਚ ਡਾਕਟਰ ਹਰ ਪੱਖੋਂ ਬਹੁਤ ਵਧੀਆ ਹਨ।
ਪਰ ਤੁਹਾਨੂੰ ਆਪਣੇ ਇਲਾਜ ਲਈ ਕਿੰਨਾ ਸਮਾਂ ਲੱਗ ਜੇ ਕੋਈ ਪਤਾ ਨਹੀਂ, ਤੁਹਾਨੂੰ ਟੈਸਟਾਂ ਅਤੇ ਰਿਪੋਰਟਾਂ ਲਈ ਮਹੀਨਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।
ਸਰਜਰੀ ਲਈ ਵੀ ਇੱਥੇ ਕਈਆਂ ਨੂੰ ਦੋ ਤਿੰਨ ਮਹੀਨੇ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
ਕਿਉਂਕਿ ਕੈਨੇਡਾ ਦੀ ਆਬਾਦੀ ਇਸ ਵਕਤ ਇਥੋਂ ਦੇ ਸਹੂਲਤੀ ਢਾਂਚੇ ਦੇ ਮੁਤਾਬਕ ਜਿਆਦਾ ਹੈ।
ਟੋਰਾਂਟੋ ਦੀਆਂ ਸਮੱਸਿਆਵਾਂ
ਜੇਕਰ ਟੋਰਾਂਟੋ ਸ਼ਹਿਰ ਦੀ ਗੱਲ ਕਰੀਏ ਤਾਂ ਮਹਿੰਗੀਆਂ ਚੀਜਾਂ ਅਤੇ ਭੀੜ ਵਾਲਾ ਸ਼ਹਿਰ ਹੈ।
ਨੌਕਰੀਆਂ ਲਈ ਬਹੁਤ ਮੁਕਾਬਲਾ ਹੈ ਕਿਉਂਕਿ ਬਹੁਤ ਸਾਰੇ ਹੁਨਰਮੰਦ ਕੰਮ ਕਰਨ ਵਾਲੇ ਲੋਕ ਸਸਤੇ ਰੇਟਾਂ ‘ਤੇ ਤੁਹਾਡੀ ਨੌਕਰੀ ਕਰਨ ਲਈ ਤਿਆਰ ਹਨ।
ਵੈਨਕੂਵਰ ਸਭ ਤੋਂ ਮਹਿੰਗਾ ਸ਼ਹਿਰ
ਵੈਨਕੂਵਰ ਦੁਨੀਆਂ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਹੈ। ਤੁਹਾਨੂੰ ਰਹਿਣ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ।
ਕੈਨੇਡਾ ਦੇ ਬਾਕੀ ਵੱਡਿਆਂ ਸ਼ਹਿਰਾਂ ਦੀ ਤਰ੍ਹਾਂ ਹੀ ਵੈਨਕੂਵਰ ਦੇ ਵਿੱਚ ਵੀ ਨੌਕਰੀ ਲੈਣ ਲਈ ਮੁਕਾਬਲਾ ਬਹੁਤ ਹੈ।
ਕੈਨੇਡਾ ਦੇ ਲੋਕਾਂ ਦਾ ਸੁਭਾਅ
ਕੈਨੇਡਾ ਦੇ ਲੋਕ ਤੁਹਾਨੂੰ ਨਮਸਕਾਰ ਕਰਨਗੇ, ਪਰ ਤੁਹਾਡੇ ਨਾਲ ਜਿਆਦਾ ਗੱਲ ਨਹੀਂ ਕਰਨਗੇ। ਕੈਨੇਡਾ ਦੇ ਲੋਕ ਆਪਣੇ ਆਪ ਵਿੱਚ ਰਹਿਣਾ ਪਸੰਦ ਕਰਦੇ ਹਨ।
ਇਹ ਲੋਕ ਆਪਣੇ ਕੰਮ ਦੇ ਪ੍ਰਤੀ ਬਹੁਤ ਇਮਾਨਦਾਰ ਹਨ। ਅਤੇ ਲੋਕਾਂ ਨਾਲ ਗੱਲਬਾਤ ਕਰਕੇ ਅਪਣਾ ਸਮਾ ਬਰਬਾਦ ਨਹੀਂ ਕਰਦੇ।