ਕੈਨੇਡਾ Temporary ਵੀਜ਼ਾ ਹੋ ਸਕਦਾ Cancel

ਕੈਨੇਡਾ ਵੱਲੋਂ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਹੋਰ ਮਜਬੂਤ ਕਰਨ ਲਈ ਬਾਰਡਰ ਆਫਿਸਰਜ ਅਤੇ ਇਮੀਗ੍ਰੇਸ਼ਨ ਆਫਿਸਰਜ ਨੂੰ ਹੋਰ ਤਾਕਤ ਦਿੱਤੀ ਗਈ ਹੈ।

ਕਿ ਉਹ temporary resident document ਕਿਸੇ ਦੇ ਵੀ ਕੈਂਸਲ ਕਰ ਸਕਦੇ ਹਨ, ਤੇ temporary resident document ਵਿੱਚ ਵਿਜਟਰ ਵੀਜ਼ਾ, ਸਟਡੀ ਪਰਮਿਟ ਅਤੇ ਵਰਕ ਪਰਮਿਟ ਵੀ ਸ਼ਾਮਿਲ ਹੈ ।

ਇਮੀਗਰੇਸ਼ਨ ਰਿਫਿਊਜੀ ਅਤੇ ਸਿਟੀਜਨਸ਼ਿਪ ਕੈਨੇਡਾ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਨਵਾਂ ਕਾਨੂੰਨ 31 ਜਨਵਰੀ 2025 ਤੋਂ ਲਾਗੂ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਕੈਨੇਡਾ ਗੈਜਟਸ II ਵਿੱਚ ਤੁਸੀਂ ਪੜ ਸਕਦੇ ਹੋ ।

ਆਰਸੀਸੀ ਵੱਲੋਂ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਗਿਆ ਕਿ ਉਹ ਬਾਰਡਰ ਅਤੇ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਨੂੰ ਸੁਰਕਸ਼ਿਤ ਰੱਖਣ ਲਈ ਲਗਾਤਾਰ ਨਵੇਂ ਟੂਲਸ ਦੀ ਵਰਤੋਂ ਕਰ ਰਹੇ ਹਨ।

ਬਾਰਡਰ ਦੀ ਸੁਰਕਸ਼ਾ:

12 ਫਰਵਰੀ 2025 ਨੂੰ ਆਈਆਰਸੀਸੀ ਵੱਲੋਂ ਜਾਣਕਾਰੀ ਦੇਣ ਸਮੇ ਦੱਸਿਆ ਗਿਆ ਹੈ।

ਕਿ ਉਹਨਾਂ ਵੱਲੋਂ ਇਮੀਗ੍ਰੇਸ਼ਨ ਅਤੇ ਰਿਫਿਊਜੀ ਪ੍ਰੋਟੈਕਸ਼ਨ ਕਾਨੂੰਨ ਦੇ ਵਿੱਚ ਬਦਲਾਅ ਕੀਤੇ ਗਏ ਹਨ ਤੇ ਜੋ ਕਿ ਕਾਨੂੰਨੀ ਤੌਰ ਤੇ ਕੈਨੇਡਾ ਗੈਜਟ II ਦੇ ਵਿੱਚ ਅਪਡੇਟ ਵੀ ਕਰ ਦਿੱਤੇ ਗਏ ਹਨ।

ਇਹ ਨਵੇਂ ਕਾਨੂੰਨ ਬਣਾਉਣ ਦਾ ਮੁੱਖ ਮਕਸਦ ਇਮੀਗਰੇਸ਼ਨ ਅਤੇ ਬਾਰਡਰ ਸਰਵਿਸ ਆਫੀਸਰ ਨੂੰ ਹੋਰ ਜਿਆਦਾ ਮਜਬੂਤੀ ਦੇਣਾ ਹੈ ਤਾ ਕਿ ਉਹ ਟੈਂਪਰੇਰੀ ਰੈਜੀਡੈਂਟ ਡਾਕੂਮੈਂਟ ਵਿੱਚ ਕੋਈ ਖਰਾਬੀ ਮਿਲਣ ਤੇ ਉਹ ਮਜਬੂਤੀ ਨਾਲ ਫੈਸਲਾ ਲੈ ਸਕਣ।

ਕਿਹੜੇ ਕਾਰਨਾਂ ਕਰਕੇ Temporary visa ਹੋਵੇਗਾ Cancel ?

  • ਯੋਗਤਾ ਨਾ ਪੂਰੀ ਹੋਣ ਤੇ: ਜੇਕਰ ਕਿਸੇ ਵਿਅਕਤੀ ਨੂੰ ਵੀਜ਼ਾ ਮਿਲਣ ਤੋਂ ਬਾਅਦ ਉਸਦੇ ਹਾਲਾਤ ਬਦਲ ਗਏ ਹਨ ਮਤਲਬ ਵੀਜ਼ਾ ਮਿਲਣ ਤੋਂ ਬਾਅਦ ਉਹ ਵੀਜ਼ਾ ਦੀਆਂ ਸ਼ਰਤਾ ਨੂੰ ਪੂਰਾ ਨਹੀਂ ਕਰਦਾ ਜਾਨੀ ਕਿ ਉਸਦਾ ਨਾਮ ਕਿਸੇ ਗੈਰ ਕਾਨੂੰਨੀ ਕੰਮ ਵਿੱਚ ਸ਼ਾਮਿਲ ਹੋ ਗਿਆ ਹੈ ਜਾਂ ਉਸਨੇ ਦਸਤਾਵੇਜ ਜਾਲੀ ਦਿੱਤੇ ਸਨ ਤਾਂ ਉਸਦਾ ਵੀਜ਼ਾ ਕੈਂਸਲ ਕਰ ਦਿੱਤਾ ਜਾਵੇਗਾ।
  • ਵੀਜ਼ਾ ਮਿਆਦ ਪੂਰੀ ਹੋਣ ਤੇ ਵਾਪਸ ਨਾ ਜਾਣਾ: ਜੇ ਆਫਿਸਰ ਨੂੰ ਲੱਗਦਾ ਹੈ ਕਿ ਤੁਸੀਂ ਵੀਜ਼ਾ ਦੀ ਮਿਆਦ ਪੂਰੀ ਹੋਣ ਤੇ ਕੈਨੇਡਾ ਛੱਡ ਕੇ ਵਾਪਸ ਨਹੀਂ ਜਾਓਗੇ ਤਾਂ ਵੀ ਤੁਹਾਡਾ ਵੀਜ਼ਾ ਕੈਂਸਲ ਹੋ ਸਕਦਾ ਹੈ।
  • ਦਸਤਾਵੇਜ: ਜੇਕਰ ਤੁਹਾਡੇ ਦਸਤਾਵੇਜ ਗੁੰਮ ਗਏ ਹਨ ਜਾਂ ਚੋਰੀ ਹੋ ਗਏ ਹਨ ਜਾਂ ਫਿਰ ਫਟ ਗਏ ਹਨ ਤਾਂ ਇਹਨਾ ਹਾਲਾਤਾਂ ਵਿੱਚ ਵੀ ਤੁਹਾਡਾ ਵੀਜ਼ਾ ਕੈਂਸਲ ਹੋ ਸਕਦਾ ਹੈ ।
  • ਸਟੇਟਸ ਵਿੱਚ ਬਦਲਾਅ: ਜੇ ਕਿਸੇ ਨੂੰ ਪਰਮਾਨੈਂਟ ਰੈਜੀਡੈਂਸੀ ਯਾਨੀ ਕਿ ਪੀਆਰ ਮਿਲ ਗਈ ਹੈ ਜਾਂ ਫਿਰ ਜਿਸ ਕੋਲ ਵੀਜ਼ਾ ਸੀ ਉਸਦੀ ਮੌਤ ਹੋ ਗਈ ਹੈ ਤਾਂ ਉਹ ਹਾਲਾਤਾ ਵਿੱਚ ਵੀ ਟੈਮਪਰਰੀ ਰੈਜੀਡੈਂਟ ਡਾਕੂਮੈਂਟ ਕੈਂਸਲ ਹੋਣਗੇ।
  • ਦਸਤਾਵੇਜ ਵਿੱਚ ਗਲਤੀ: ਜੇ ਦਸਤਾਵੇਜ਼ ਗਲਤੀ ਨਾਲ ਭੇਜੇ ਗਏ ਹਨ ਤਾਂ ਉਹ ਵੀ ਕੈਂਸਲ ਹੋ ਸਕਦੇ ਹਨ।

ਬਦਲਾਅ ਨੂੰ ਉਦਾਹਰਨਾ ਦੇ ਨਾਲ ਸਮਝੋ:

ਪਹਿਲੀ ਉਦਾਹਰਨ ਹੈ

ਕੀ ਤੁਸੀਂ ਕੈਨੇਡਾ ਦਾ ਵੀਜ਼ਾ ਲੈ ਲਿਆ ਤੇ ਕੈਨੇਡਾ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਤੁਸੀਂ ਕੋਈ ਗੈਰ ਕਾਨੂੰਨੀ ਕੰਮ ਕਰ ਦਿੱਤਾ ਹੈ।

ਜਿਸਦੇ ਕਾਰਨ ਹੁਣ ਤੁਸੀਂ ਕੈਨੇਡਾ ਦੇ ਵੀਜ਼ਾ ਦੀ ਜਿਹੜੀ ਯੋਗਤਾ ਹੈ ਉਹਨੂੰ ਪੂਰਾ ਨਹੀਂ ਕਰਦੇ। ਇਸ ਕਰਕੇ ਤੁਹਾਡਾ ਵੀਜ਼ਾ ਖਾਰਜ਼ ਹੋ ਸਕਦਾ ਹੈ ।

ਦੂਜੀ ਉਦਾਹਰਨ ਹੈ

ਕਿ ਮੰਨ ਲਵੋ ਤੁਹਾਨੂੰ ਸਟਡੀ ਵੀਜ਼ਾ ਮਿਲ ਗਿਆ ਤੇ ਉਸ ਸਟਡੀ ਵੀਜੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਵੀ ਹੋਗੇ।

ਪਰ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਸ ਕਾਲਜ ਦੇ ਵਿੱਚ ਤੁਸੀਂ ਪੜ੍ਹਾਈ ਕਰਨੀ ਸੀ ਉਹ ਮਾਨਤਾ ਪ੍ਰਾਪਤ ਨਹੀਂ ਹੈ ਜਾਂ ਫਿਰ ਉਹ ਬੰਦ ਹੋ ਗਿਆ।

ਤਾਂ ਤੁਹਾਡਾ ਸਟਡੀ ਪਰਮਿਟ ਖਤਮ ਕੀਤਾ ਜਾ ਸਕਦਾ ਹੈ, ਕਿਉਂਕਿ ਤੁਸੀਂ ਹੁਣ ਪੜ੍ਹਾਈ ਦੇ ਲਈ ਯੋਗਤਾ ਨਹੀਂ ਰੱਖਦੇ ਜਿਹੜੀਆਂ ਯੋਗਤਾ ਨੂੰ ਪੂਰਾ ਕਰਕੇ ਤੁਸੀਂ ਕੈਨੇਡਾ ਪਹੁੰਚੇ ਸੀ।

ਤੀਜੀ ਉਦਾਹਰਨ ਹੈ

ਕਿ ਜੇ ਤੁਹਾਡਾ ਪਾਸਪੋਰਟ ਜਿਸਤੇ ਵੀਜਾ ਲੱਗਾ ਹੈ ਜਾਂ ਜਿਸ ਲਈ ਈਟੀਏ ਹੈ ਉਹ ਗੁੰਮ ਗਿਆ ਹੈ ਜਾਂ ਫਿਰ ਚੋਰੀ ਹੋ ਗਿਆ ਹੈ।

ਤਾਂ ਇਹ ਦਸਤਾਵੇਜ਼ ਵੀ ਖਾਰਜ ਕੀਤੇ ਜਾਣਗੇ ਤਾਂ ਕਿ ਕੋਈ ਉਸਦੀ ਦੁਰਵਰਤੋਂ ਨਾ ਕਰ ਸਕੇ ।

ਚੌਥੀ ਉਦਾਹਰਣ ਹੈ

ਕਿ ਜੇ ਤੁਸੀਂ ਪੀਆਰ ਲਈ ਅਪਲਾਈ ਕਰ ਦਿੱਤਾ ਹੈ ਤਾਂ ਤੁਹਾਡੇ ਪਹਿਲਾਂ ਵਾਲੇ ਟੈਂਪਰਰੀ ਦਸਤਾਵੇਜ਼ ਜੋ ਕਿ ਵਕਰ ਜਾਂ ਸਟਡੀ ਪਰਮਿਟ ਲਈ ਸੀ।

ਉਹ ਸ਼ਾਇਦ ਖਾਰਜ ਕਰ ਦਿੱਤੇ ਜਾਣ, ਕਿਉਂਕਿ ਹੁਣ ਤੁਸੀਂ ਪੀਆਰ ਲੈਣ ਦੇ ਰਸਤੇ ਤੇ ਹੋ ।

ਪੰਜਵੀਂ ਉਦਾਹਰਣ ਹੈ

ਕਿ ਜੇ ਤੁਹਾਨੂੰ ਗਲਤੀ ਨਾਲ ਦਸਤਾਵੇਜ ਭੇਜਦਿੱਤੇ ਗਏ ਹਨ।

ਜਿਵੇਂ ਕਿ ਕਲਰਕ ਦੀ ਕਿਸੇ ਗਲਤੀ ਕਰਕੇ ਤਾਂ ਉਹ ਖਾਰਜ ਕੀਤੇ ਜਾਣਗੇ ਜਾਂ ਫਿਰ ਉਹਨਾਂ ਨੂੰ ਸਹੀ ਕਰਕੇ ਭੇਜਿਆ ਜਾਵੇਗਾ ।

ਵੀਜ਼ਾ ਖਾਰਜ ਹੋਣ ਤੋਂ ਬਚਾਅ:

ਜੋ ਕੈਨੇਡਾ ਵਿੱਚ ਆਉਣ ਦਾ ਪਲਾਨ ਬਣਾ ਰਹੇ ਹਨ ਜਾਂ ਫਿਰ ਕੈਨੇਡਾ ਵਿੱਚ ਹਨ।

ਉਹ ਕਿਸ ਤਰਾਂ ਵੀਜ਼ਾ ਖਾਰਜ ਹੋਣ ਤੋਂ ਆਪਣਾ ਬਚਾ ਕਰ ਸਕਦੇ ਹਨ।

ਤਾਜਾ ਜਾਣਕਾਰੀ ਰੱਖੋ:

ਤਾਜਾ ਜਾਣਕਾਰੀ ਲਈ ਹਮੇਸ਼ਾ ਆਈਆਰਸੀਸੀ ਵੈੱਬਸਾਈਟ ਨੂੰ ਚੈੱਕ ਕਰਦੇ ਰਹੋ ਤਾਂ ਕਿ ਨਵੀਆਂ ਪੋਲਿਸੀਜ ਜਾਂ ਪ੍ਰੋਸੀਜਰ ਦਾ ਤੁਹਾਨੂੰ ਪਤਾ ਹੋਵੇ।

ਚੰਗੀ ਸਥਿਤੀ ਬਣਾਈ ਰੱਖੋ:

ਹਮੇਸ਼ਾ ਇਹ ਯਕੀਨੀ ਬਣਾਈ ਰੱਖੋ ਕਿ ਜਿਹੜੀ ਵੀ ਜਾਣਕਾਰੀ ਤੁਸੀਂ ਆਈਆਰਸੀਸੀ ਨੂੰ ਦਿੱਤੀ ਹੈ ਉਹ ਸਹੀ ਹੈ।

ਜੇ ਤੁਹਾਡੇ ਸਟੇਟਸ ਦੇ ਵਿੱਚ ਕੋਈ ਵੀ ਬਦਲਾਅ ਆਉਂਦਾ ਹੈ ਜਿਵੇਂ ਕਿ ਵਿਆਹ ਹੋ ਗਿਆ ਜਾਂ ਨੋਕਰੀ ਬਦਲ ਗਈ ਜਾਂ ਫਿਰ ਘਰ ਦਾ ਪਤਾ ਬਦਲ ਗਿਆ ਤਾਂ ਉਹ ਆਈਆਰਸੀਸੀ ਨੂੰ ਅਪਡੇਟ ਕਰਦੇ ਰਹੋ ।

ਦਸਤਾਵੇਜ਼ ਸੁਰਕਸ਼ਿਤ ਰੱਖੋ:

ਆਪਣੇ ਦਸਤਾਵੇਜ ਹਮੇਸ਼ਾ ਇਕ ਸੁਰਕਸ਼ਿਤ ਜਗਹਾ ਤੇ ਰੱਖੋ।

ਪਰ ਜੇ ਉਹ ਗੁੰਮ ਹੋ ਗਏ ਜਾ ਚੋਰੀ ਹੋ ਗਏ ਹਨ। ਤਾਂ ਤੁਸੀ ਨਾਲ ਦੀ ਨਾਲ ਆਇਰਸਸੀ ਨੂੰ ਜਾਣਕਾਰੀ ਦਿਓ, ਤਾਂ ਜੋ ਉਹ ਤੁਹਾਡੇ ਦਸਤਾਵੇਜ ਦੁਬਾਰਾ ਤੋਂ ਭੇਜ ਦੇਣ ਜਾਂ ਫਿਰ ਉਹਨਾਂ ਨੂੰ ਖਾਰਜ ਕਰ ਦੇਣ।

ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਰਹਿਣਾ:

ਜੇ ਤੁਹਾਡੇ ਵੀਜ਼ੇ ਦੀ ਮਿਆਦ ਜਲਦ ਖਤਮ ਹੋਣ ਵਾਲੀ ਹੈ ।

ਤਾਂ ਤੁਸੀਂ ਮਿਆਦ ਨੂੰ ਵਧਾਉਣ ਲਈ ਪਹਿਲਾਂ ਹੀ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਮੀਗ੍ਰੇਸ਼ਨ ਵਕੀਲ ਨੂੰ ਮਿਲ ਕੇ ਹੋਰ ਜਾਣਕਾਰੀ ਲੈ ਸਕਦੇ ਹੋ। ਜਿਸ ਦੇ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੋ।

ਆਪਣੇ ਹੱਕ ਨੂੰ ਸਮਝੋ:

ਜੇ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ ਹੈ। ਤਾਂ ਤੁਹਾਨੂੰ ਹੱਕ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਉਸਨੂੰ ਕੈਂਸਲ ਕਰਨ ਦਾ ਕੀ ਕਾਰਨ ਹੈ।

ਤੇ ਉਸਦੇ ਆਧਾਰ ਤੇ ਤੁਸੀਂ ਅਪੀਲ ਵੀ ਕਰ ਸਕਦੇ ਹੋ ਜਾ ਫਿਰ ਮੁੱੜ ਅਪਲਾਈ ਵੀ ਕਰ ਸਕਦੇ ਹੋ ਇਮੀਗ੍ਰੇਸ਼ਨ ਵਕੀਲ ਦੀ ਸਲਾਹ ਦੇ ਨਾਲ ।

ਵੀਜ਼ਾ ਸ਼ਰਤਾਂ ਨੂੰ ਪੂਰਾ ਕਰੋ:

ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਤੁਸੀਂ ਜਦ ਵੀ ਕੈਨੇਡਾ ਦੇ ਵਿੱਚ ਰਹਿ ਰਹੇ ਹੋ ਤਾਂ ਤੁਹਾਡੇ ਕੋਲ ਜੋ ਵੀ ਵੀਜਾ ਹੈ ਉਸਦੀਆ ਸ਼ਰਤਾਂ ਨੂੰ ਪੂਰਾ ਕਰਦੇ ਰਹੋ, ਕਦੇ ਵੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਨਾ ਕਰੋ ।

ਕੈਨੇਡਾ ਦੇ ਵਿੱਚ ਕੰਮ ਕਰਨ ਲਈ ਤੁਹਾਡੇ ਕੋਲ ਵਰਕ ਜਾ ਸਟਡੀ ਪਰਮਿਟ ਹੋਣਾ ਚਾਹੀਦਾ ਹੈ। ਵਿਜ਼ਟਰ ਵੀਜਾ ਤੇ ਤੁਸੀਂ ਕੈਨੇਡਾ ਦੇ ਵਿੱਚ ਕੰਮ ਨਹੀਂ ਕਰ ਸਕਦੇ।

ਪੀਆਰ ਲੈਣ ਲਈ ਤੁਸੀਂ ਕੈਨੇਡੀਅਨ ਐਕਸਪੀਰੀਅਸ ਕਲਾਸ ਪ੍ਰੋਗਰਾਮ ਦੇ ਰਾਹੀਂ ਅਪਲਾਈ ਕਰ ਸਕਦੇ ਹੋ। ਜੱਦ ਤੁਸੀਂ ਇਸ ਪ੍ਰੋਗਰਾਮ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਵੋ।

Leave a Comment

Your email address will not be published. Required fields are marked *

Scroll to Top