ਅੰਤਰਰਾਸ਼ਟਰੀ ਵਿਦਿਆਰਥੀ (not eligible for)PGWP ਲਈ ਨਹੀਂ ਰੱਖਣਗੇ ਯੋਗਤਾ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਹਰ ਦਿਨ ਇਮੀਗਰੈਂਟਸ ਤੇ ਸਖਤੀ ਕੀਤੀ ਜਾ ਰਹੀ ਹੈ। ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿਸ ਨੂੰ ਨਹੀਂ ਮਿਲੇਗਾ (not eligible for PGWP) ਉਸ ਬਾਰੇ ਤਾਜ਼ਾ ਅਪਡੇਟ ਆਇਆ ਹੈ।

ਅੱਜ ਫਿਰ ਕੈਨੇਡਾ ਸਰਕਾਰ ਵੱਲੋਂ ਇੱਕ ਹੋਰ ਨਵਾਂ ਐਲਾਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਰੁੱਧ ਕਰ ਦਿੱਤਾ ਗਿਆ ਹੈ।

ਜਿਸ ਨਾਲ ਨਵੇਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਂ ਫਿਰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗੇਗਾ।

ਨਵੇਂ ਐਲਾਨ ਦੇ ਮੁਤਾਬਕ, ਹੁਣੀ ਆਏ ਜਾਂ ਫਿਰ ਆਉਣ ਵਾਲੇ ਗਰੈਜੂਏਟ ਨੂੰ ਪੋਸਟ ਗਰੈਜੂਏਸ਼ਨ ਵਰਕ ਪਰਮਿਟ (not eligible for PGWP) ਨਹੀਂ ਦਿੱਤਾ ਜਾਵੇਗਾ ।

ਪਰ ਜਿਹੜੇ ਸਟੂਡੈਂਟ ਦਾ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਖਤਮ (PGWP expire) ਹੋਣ ਵਾਲਾ ਹੈ ਉਹਨਾਂ ਨੂੰ ਆਪਣਾ ਲੀਗਲ ਸਟੇਟਸ ਬਰਕਰਾਰ ਰੱਖਣ ਲਈ ਹੋਰ ਮੌਜੂਦ ਆਪਸ਼ਨਾ ਵਿਚੋ ਚੌਣ ਕਰਨੀ ਪਵੇਗੀ।

ਸਾਰੀ ਜਾਣਕਾਰੀ ਵਿਸਥਾਰ ਵਿੱਚ ਜਾਣਨ ਲਈ ਤੁਸੀਂ ਇਸ ਪੋਸਟ ਨੂੰ ਅੰਤ ਤੱਕ ਜਰੂਰ ਪੜੋ ।

ਤਾਜਾ ਆਏ ਇੰਟਰਨੈਸ਼ਨਲ ਗ੍ਰੈਜੂਏਟਸ ਕੁਝ ਇਹਨਾਂ ਵਰਕ ਪਰਮਿਟ ਲਈ ਯੋਗਤਾ ਰੱਖਣਗੇ || eligible for following PGWP :

  • ਫਰੀ ਟਰੇਡ ਐਗਰੀਮੈਂਟ ਬੇਸਡ(Free Trade Agreement Based):
    • ਤੁਸੀਂ ਉਸ ਦੇਸ਼ ਦੇ ਪ੍ਰਵਾਸੀ ਹੋਣੇ ਚਾਹੀਦੇ ਹੋ ਜਿਸ ਨਾਲ ਕੈਨੇਡਾ ਦਾ ਫਰੀ ਟਰੇਡ ਐਗਰੀਮੈਂਟ ਹੈ ।
    • ਇਸ ਵਰਕ ਪਰਮਿਟ ਲਈ ਯੋਗਤਾ ਐਗਰੀਮੈਂਟ ਦੇ ਆਧਾਰ ਤੇ ਪ੍ਰਵਾਸੀ ਲਈ ਵੱਖਰੀ ਹੋ ਸਕਦੀ ਹੈ ।
  • ਇੰਟਰਨੈਸ਼ਨਲ ਐਕਸਪੀਰੀਅਂਸ ਕੈਨੇਡਾ (International Experience Canada):
    • ਤੁਸੀਂ ਉਸ ਦੇਸ਼ ਦੇ ਪ੍ਰਵਾਸੀ ਹੋਣੇ ਚਾਹੀਦੇ ਹੋ, ਜਿਸ ਨਾਲ ਕੈਨੇਡਾ ਦਾ ਬਾਏਲੇਟਰਲ ਯੂਥ ਮੋਬਿਲਿਟੀ ਐਗਰੀਮੈਂਟ ਹੋਵੇ।
    • ਤੁਹਾਡੀ ਉਮਰ 35 ਸਾਲ ਜਾਂ ਇਸ ਤੋਂ ਛੋਟੀ ਹੋਣੀ ਚਾਹੀਦੀ ਹੈ, ਕੁਝ ਦੇਸ਼ਾਂ ਲਈ ਇਹ ਉਮਰ 30 ਸਾਲ ਰੱਖੀ ਗਈ ਹੈ।
  • ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ (Temporary Foreign Worker Program):
    • ਤੁਹਾਡਾ ਇਮਪਲੋਇਰ ਕੋਲੇ ਪੋਜੀਟਿਵ ਜਾਂ ਫਿਰ ਨਿਊਟਰਲ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੋਵੇ।
    • ਦੂਜਾ ਤੁਹਾਡਾ ਇਮਪਲੋਇਰ ਉਹ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ, ਜੋ ਇਸ ਪ੍ਰੋਗਰਾਮ ਲਈ ਜਰੂਰੀ ਹਨ।
  • ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ (Atlantic Immigration Program):
    • ਤੁਹਾਡੇ ਕੋਲ ਜੋਬ ਆਫਰ ਲੈਟਰ ਹੋਣਾ ਚਾਹੀਦਾ ਹੈ ਤੇ ਤੁਹਾਡਾ ਇਮਪਲਾਇਰ ਤੁਹਾਨੂੰ ਇਟਲਾਂਟਿਕ ਇਮੀਗਰੇਸ਼ਨ ਪ੍ਰੋਗਰਾਮ ਲਈ ਸਪੋਂਸਰ ਵੀ ਕਰਦਾ ਹੋਵੇ।
    • ਦੂਜਾ ਤੁਹਾਡਾ ਸੂਬਾ (province) ਤੁਹਾਡੇ ਜੋਬ ਆਫਰ ਲੈਟਰ ਦਾ ਸਮਰਥਨ ਕਰਦਾ ਹੋਵੇ।
  • ਪ੍ਰੋਵਿਨਸ਼ੀਅਲ ਨੋਮਨੀ ਪ੍ਰੋਗਰਾਮ ਕੈਂਡੀਡੇਟ ਵਰਕ ਪਰਮਿਟਸ (PNP Candidate Work Permit ):
    • ਸਭ ਤੋਂ ਪਹਿਲਾਂ ਤੁਸੀਂ ਪੀਐਨਪੀ ਪ੍ਰੋਗਰਾਮ ਦੇ ਕੈਂਡੀਡੇਟ (Candidate) ਹੋਵੋ।
    • ਦੂਜਾ ਤੁਸੀਂ ਪੀਐਨਪੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋਵੋ, ਤੇ ਇਹ ਸ਼ਰਤਾਂ ਪੀਐਨਪੀ ਦੇ ਆਧਾਰ ਤੇ ਹਰ ਕੈਂਡੀਡੇਟ ਲਈ ਵੱਖਰੀਆਂ ਹੋ ਸਕਦੀਆਂ ਹਨ।
  • ਸਪਾਉਸਲ ਓਪਨ ਵਰਕ ਪਰਮਿਟ ਪੋਸਟ ਸੈਕਡਰੀ ਸਟਡੀਸ (Spouse Open Work Permit – Post Secondary Studies):
    • ਤੁਹਾਡਾ ਸਪਾਊਸ ਕੈਨੇਡੀਅਨ ਪੋਸਟ ਸੈਕਡਰੀ ਇੰਸਟੀਟਿਊਸ਼ਨ ਵਿੱਚ ਕੁਆਲੀਫਾਈੰਗ ਪ੍ਰੋਗਰਾਮ ਲਈ ਇਨਰੋਲ ਹੋਵੇ।
  • ਸਪਾਊਸਲ ਓਪਨ ਵਰਕ ਪਰਮਿਟ ਫੈਮਲੀ ਸਪੋਂਸਰਸ਼ਿਪ (Spousal Open work Permit – Family Sponsorship):
    • ਤੁਹਾਡਾ ਸਪਾਊਸ ਕੈਨੇਡੀਅਨ ਸਿਟੀਜਨ ਜਾ ਪਰਮਾਨੈਂਟ ਰੈਜੀਡੈਂਟ ਹੋਵੇ ਤੇ ਉਸਨੇ ਤੁਹਾਨੂੰ ਪਰਮਾਨੈਂਟ ਰੈਜੀਡੈਂਸੀ ਐਪਲੀਕੇਸ਼ਨ ਲਈ ਸਪੋਂਸਰ ਕੀਤਾ ਹੋਵੇ।

ਕੀ ਤੁਸੀਂ ਪੜ੍ਹਾਈ ਪੂਰੀ ਹੋਣ ਤੇ ਕੰਮ ਕਰ ਸਕਦੇ ਹੋ?

ਜੀ ਹਾਂ ,ਤੁਸੀਂ ਪੜ੍ਹਾਈ ਪੂਰੀ ਹੋਣ ਤੇ ਕੰਮ ਕਰ ਸਕਦੇ ਹੋ ਜੇ ਤੁਸੀਂ ਹੇਠ ਲਿਖੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ:

  • ਸਭ ਤੋਂ ਪਹਿਲਾਂ, ਕੀ ਤੁਹਾਨੂੰ ਪੜ੍ਹਾਈ ਦੇ ਦੌਰਾਨ ਆਫ ਕੈਂਪਸ ਕੰਮ ਕਰਨ ਦਾ ਅਧਿਕਾਰ ਸੀ।
  • ਦੂਜਾ, ਕੀ ਤੁਸੀਂ ਵਰਕ ਪਰਮਿਟ ਲਈ ਅਪਲਾਈ ਕੀਤਾ (apply for PGWP)ਹੈ ਤੁਹਾਡਾ ਸਟਡੀ ਵਰਕ ਪਰਮਿਟ ਖਤਮ ਹੋਣ ਤੋਂ ਪਹਿਲਾਂ (before expire of Study Work Permit)।
  • ਤੀਜਾ, ਕੀ ਤੁਸੀਂ ਵਰਕ ਪਰਮਿਟ ਐਪਲੀਕੇਸ਼ਨ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹੋ।

ਪੋਸਟ ਗਰੈਜੂਏਸ਼ਨ ਵਰਕ ਪਰਮਿਟ(PGWP) ਕੀ ਹੈ?

ਪੋਸਟ ਗਰੈਜੂਏਸ਼ਨ ਵਰਕ ਪਰਮਿਟ ਓਪਨ ਵਰਕ ਪਰਮਿਟ ਹੈ।

ਜੋ ਉਹ ਪ੍ਰਵਾਸੀਆਂ ਨੂੰ ਮਿਲਦਾ ਹੈ ਜੋ ਕੈਨੇਡੀਅਨ ਪੋਸਟ ਸੈਕਡਰੀ ਇੰਸਟੀਟਿਊਸ਼ਨ ਵਿੱਚੋਂ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਦੇ ਨੇ, ਪਰ ਜੇ ਤੁਸੀਂ ਡੈਜਿਗਨੇਟਰ ਲਰਨਿੰਗ ਇੰਸਟੀਟਿਊਟ ਦੇ ਐਲੀਜੀਬਲ ਪ੍ਰੋਗਰਾਮ ਤੋਂ ਗਰੈਜੂਏਟ ਹੋਏ ਹੋ ਤਾਂ ਤੁਸੀਂ ਤਿੰਨ ਸਾਲ ਲਈ ਪੋਸਟ ਗਰੈਜੂਏਸ਼ਨ ਵਰਕ ਪਰਮਿਟ(PGWP for upto three years) ਲਈ ਯੋਗਤਾ ਰੱਖਦੇ ਹੋ।

ਕਿ ਤੁਸੀਂ ਵੀ ਸੋਚ ਰਹੇ ਹੋ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾਣਾ ਸਹੀ ਹੈ ਜਾਂ ਨਹੀਂ ਤੁਹਾਡੇ ਦਿਮਾਗ ਚ ਇਹ ਪ੍ਰਸ਼ਨ ਆਉਣਾ ਸਹੀ ਹੈ ਕਿਉਂਕਿ ਇਸ ਵਕਤ ਜੋ ਇਮੀਗਰੇਸ਼ਨ ਦੇ ਵਿੱਚ ਬਦਲਾਅ ਕੀਤੇ ਜਾ ਰਹੇ ਹਨ ਉਸ ਨਾਲ ਸਾਰੇ ਹੀ ਇਸ ਬਾਰੇ ਸੋਚ ਰਹੇ ਹਨ ਕਿ ਕੈਨੇਡਾ ਦੇ ਵਿੱਚ ਪੜ੍ਹਾਈ ਕਰਨਾ ਸਹੀ ਹੈ ਜਾ ਨਹੀਂ ।


ਪਰ ਉਮੀਦ ਕਰਦੇ ਹਾਂ ਤੁਹਾਨੂੰ ਇਸ ਪੋਸਟ ਨਾਲ ਮਦਦ ਮਿਲੀ ਹੋਵੇਗੀ ਕੁਝ ਨਾ ਕੁਝ ਤਾਂ ਜਰੂਰ, ਜੇ ਤੁਹਾਨੂੰ ਇਹ ਵਧੀਆ ਲੱਗਿਆ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ।

not-eligible-for-post-graduation-work-permit
Image credit: Canva

ਹੁਣ ਕੌਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਨਹੀਂ ਰੱਖੇਗਾ || Who are not eligible for PGWP?

ਜੇ ਤੁਸੀਂ ਕੈਨੇਡੀਅਨ ਪੋਸਟ ਸੈਕੰਡਰੀ ਇੰਸਟੀਟਿਊਸ਼ਨ ਵਿੱਚ ਕਿਸੇ ਪ੍ਰੋਗਰਾਮ ਵਿੱਚ ਇਨਰੋਲ ਕੀਤਾ ਹੈ ਇਹ ਸੋਚ ਕੇ, ਕਿ ਤੁਸੀਂ ਆਪਣੇ ਪੜ੍ਹਾਈ ਪੂਰੀ ਕਰਨ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਰੱਖੋਗੇ। ਤਾਂ ਹੁਣ ਨਵੇਂ ਕਾਨੂੰਨ ਦੇ ਆਧਾਰ ਤੇ ਤੁਸੀਂ ਯੋਗਤਾ ਨਹੀਂ ਰੱਖਦੇ।

ਕਿਉਕਿ ਇੱਕ ਨਵੰਬਰ 2024 ਤੋਂ ਕੈਨੇਡੀਅਨ ਫੈਡਰਲ ਸਰਕਾਰ ਨੇ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੇਣ ਦੀਆਂ ਸ਼ਰਤਾਂ ਵਿੱਚ ਬਦਲਾਅ ਕੀਤਾ ਹੈ।

ਜੋ ਕਿ 1 ਨਵੰਬਰ 2024 ਤੋਂ ਲਾਗੂ ਹੋ ਗਇਆ ਹਨ।

ਜਿਸ ਦੇ ਮੁਤਾਬਕ ਜੇ ਤੁਸੀ ਪੋਸਟ ਸੈਕੰਡਰੀ ਪ੍ਰੋਗਰਾਮ ਫੁੱਲ ਟਾਈਮ ਡੀਐਲਆਈ ਇੰਸਟੀਟਿਊਟ( DLI Institute ) ਤੋਂ ਅੱਠ ਮਹੀਨਿਆਂ ਤੋਂ ਜਿਆਦਾ ਲੰਬੇ ਸਮੇ ਲਈ ਕਰ ਰਹੇ ਹੋ ਤਾਂ ਤੁਸੀਂ ਸ਼ਾਇਦ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (eligible for PGWP) ਲਈ ਯੋਗਤਾ ਰੱਖਦੇ ਹੋਵੋ ਪਰ ਜੇ ਤੁਸੀਂ ਜਰੂਰੀ ਸ਼ਰਤਾਂ ਪੂਰੀਆਂ ਕਰੋਗੇ।

ਪਰ ਜੇ ਤੁਸੀਂ ਇਕ ਨਵੰਬਰ 2024 ਤੋਂ ਬਾਅਦ ਐਪਲੀਕੇਸ਼ਨ ਲਗਾਈ ਹੈ ਤੇ ਤੁਸੀਂ ਜਿਹੜਾ ਸਟਡੀ ਪ੍ਰੋਗਰਾਮ ਲਿਆ ਉਹ ਕਿਸੇ ਕਾਲਜ ਜਾਂ ਯੂਨੀਵਰਸਿਟੀ ਤੋਂ ਵੋਕੇਸ਼ਨਲ ਪ੍ਰੋਗਰਾਮ ਲਿਆ ਹੈ ਤਾਂ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਤਾਂ ਹੀ ਯੋਗਤਾ ਰੱਖਦੇ ਹੋ ਜੇ ਤੁਹਾਡਾ ਜਿਹੜਾ ਸਟਡੀ ਪ੍ਰੋਗਰਾਮ ਹੈ ਉਹ ਕੈਨੇਡਾ ਲੇਬਰ ਮਾਰਕੀਟ (Canadian labour Market) ਦੀਆਂ ਜਰੂਰਤਾਂ ਨੂੰ ਪੂਰਾ ਕਰਦਾ ਹੈ।

ਤੇ ਜੇ ਤੁਸੀਂ ਯੂਨੀਵਰਸਿਟੀ ਬੈਚਲਰ, ਮਾਸਟਰ ਜਾ ਪੀਐਚਡੀ ਪ੍ਰੋਗਰਾਮ ਲਈ ਅਨਰੋਲ(enroll) ਹੋਏ ਹੋ ਤਾਂ ਤੁਹਾਡੇ ਲਈ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਲਈ ਕੋਈ ਵੀ ਪੜ੍ਹਾਈ ਫਿਲਡ ਦੀ ਸ਼ਰਤ ਨਹੀਂ ਹੈ ।

ਕੈਨੇਡਾ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਲਈ ਵੱਖਰੀਆਂ ਵੱਖਰੀਆਂ ਸ਼ਰਤਾਂ (difference requirements for PGWP) ਹਨ ਤੇ ਇਹ ਨਿਰਭਰ ਕਰਦਾ ਹੈ। ਕਿ ਤੁਸੀਂ ਗਰੈਜੂਏਟ ਹੋ ਕੇ ਅਪਲਾਈ ਕੈਨੇਡਾ ਤੋਂ ਜਾਂ ਕੈਨੇਡਾ ਤੋਂ ਬਾਹਰ ਕਰ ਰਹੇ ਹੋ।

ਤੁਸੀਂ ਤਾਂ ਹੀ ਕੈਨੇਡਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਰੱਖਦੇ ਹੋ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹੋ(meet all requirements of PGWP) ਤੇ ਗ੍ਰੈਜੂਏਟ ਹੋ ਕੇ ਕੈਨੇਡਾ ਦੇ ਵਿੱਚ ਰਹਿ ਰਹੇ ਹੋ।

ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਲੈਣ ਲਈ ਗਰੈਜੂਏਸ਼ਨ ਦੇ ਸਾਰੇ ਪ੍ਰੋਗਰਾਮ ਯੋਗਤਾ ਨਹੀਂ ਰੱਖਦੇ।

ਆਈ ਆਰ ਸੀਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਪ੍ਰੋਗਰਾਮ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ(eligible programs for PGWP) ਰੱਖਦੇ ਹਨ ਜੇ ਤੁਸੀਂ ਉਹਨਾਂ ਪ੍ਰੋਗਰਾਮ ਰਾਹੀ ਪੜ੍ਹਾਈ ਕਰਦੇ ਹੋ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈਣ ਲਈ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਾਂ, ਤਾਂ ਹੀ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲੈ ਸਕਦੇ ਹੋ।

ਇਸ ਤੋਂ ਬਿਨਾਂ ਫਾਈਲ ਇੰਜੈਕਟ ਕੀਤੀ ਜਾਂਦੀ ਹੈ ।

Leave a Comment

Your email address will not be published. Required fields are marked *

Scroll to Top